ਗਰਮੀ ਸੰਬੰਧੀ ਤਣਾਅ
ਵਿੱਚ ਅਨੁਵਾਦ ਉਪਲਬਧ ਹੈ: 简体中文 | 繁體中文 | ਪੰਜਾਬੀ | Español | English
ਸਾਡੇ ਸਰੀਰ ਕੁਦਰਤੀ ਤੌਰ 'ਤੇ 36°C ਅਤੇ 38°C ਦੇ ਵਿਚਕਾਰ ਤਾਪਮਾਨ ਬਣਾਈ ਰੱਖਦੇ ਹਨ। ਪਸੀਨਾ ਸਾਡੇ ਸਰੀਰਾਂ ਨੂੰ ਠੰਡਾ ਕਰਦਾ ਹੈ, ਪਰ ਜੇਕਰ ਤੁਸੀਂ ਗਰਮ ਵਾਤਾਵਰਣ ਵਿੱਚ ਕੰਮ ਕਰਦੇ ਹੋ ਤਾਂ ਸੰਭਵ ਹੈ ਇਹ ਕਾਫ਼ੀ ਨਾ ਹੋਵੇ। ਜੇਕਰ ਤੁਹਾਡਾ ਸਰੀਰ ਆਪਣੇ ਆਪ ਨੂੰ ਠੰਡਾ ਕਰਨ ਨਾਲੋਂ ਤੇਜ਼ੀ ਨਾਲ ਗਰਮ ਹੁੰਦਾ ਹੈ, ਤਾਂ ਤੁਸੀਂ ਗਰਮੀ ਸੰਬੰਧੀ ਤਣਾਅ ਦਾ ਅਨੁਭਵ ਕਰਦੇ ਹੋ। ਇਸ ਦਾ ਨਤੀਜਾ ਗਰਮੀ ਸੰਬੰਧੀ ਗੰਭੀਰ ਵਿਕਾਰ ਅਤੇ ਸੰਭਾਵੀ ਸੱਟ ਹੋ ਸਕਦਾ ਹੈ।
- ਕਰਮਚਾਰੀ ਕਿਵੇਂ ਸੰਪਰਕ ਵਿੱਚ ਆਉਂਦੇ ਹਨ
- ਕਰਮਚਾਰੀਆਂ ਲਈ ਖ਼ਤਰੇ
- ਕਰਮਚਾਰੀਆਂ ਦੀ ਰੱਖਿਆ ਕਿਵੇਂ ਕਰੀਏ
- ਸਾਧਨ (ਅੰਗਰੇਜ਼ੀ ਸਾਧਨ)
ਕਰਮਚਾਰੀ ਕਿਵੇਂ ਸੰਪਰਕ ਵਿੱਚ ਆਉਂਦੇ ਹਨ
ਗਰਮੀ ਸੰਬੰਧੀ ਤਣਾਅ ਦੇ ਤਿੰਨ ਮੁੱਖ ਕਾਰਨ ਹਨ। ਉਹ ਇਹ ਹਨ:
ਵਾਤਾਵਰਣ |
|
ਕੰਮ |
|
ਕਰਮਚਾਰੀ |
|
ਕਰਮਚਾਰੀਆਂ ਲਈ ਖ਼ਤਰੇ
ਜਿਵੇਂ-ਜਿਵੇਂ ਇੱਕ ਕਰਮਚਾਰੀ ਦਾ ਸਰੀਰ ਗਰਮ ਹੁੰਦਾ ਹੈ, ਉਹ ਪਸੀਨੇ ਰਾਹੀਂ ਤਰਲ ਪਦਾਰਥ ਅਤੇ ਨਮਕ ਗੁਆਉਂਦਾ ਹੈ। ਜਿਵੇਂ ਜਿਵੇਂ ਕਰਮਚਾਰੀਆਂ ਵਿੱਚ ਪਾਣੀ ਦੀ ਕਮੀ ਹੁੰਦੀ ਹੈ, ਉਹ ਆਪਣੇ ਆਪ ਨੂੰ ਠੰਡਾ ਕਰਨ ਦੇ ਘੱਟ ਯੋਗ ਹੁੰਦੇ ਹਨ। ਗਰਮ ਵਾਤਾਵਰਣ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਗਰਮੀ ਸੰਬੰਧੀ ਤਣਾਅ ਦੇ ਇਹਨਾਂ ਚੇਤਾਵਨੀ ਸੰਕੇਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ:
- ਬਹੁਤ ਜ਼ਿਆਦਾ ਪਸੀਨਾ ਆਉਣਾ
- ਚੱਕਰ ਆਉਣੇ
- ਮਤਲੀ
ਜੇਕਰ ਗਰਮੀ ਸੰਬੰਧੀ ਤਣਾਅ ਨੂੰ ਪਛਾਣਿਆ ਨਾ ਜਾਵੇ ਅਤੇ ਉਸਦਾ ਇਲਾਜ ਜਲਦੀ ਨਾ ਕੀਤਾ ਜਾਵੇ, ਤਾਂ ਇਹ ਗਰਮੀ ਸੰਬੰਧੀ ਵਿਕਾਰ ਪੈਦਾ ਕਰ ਸਕਦਾ ਹੈ, ਜਿੰਨ੍ਹਾਂ ਦੇ ਸਰੀਰ 'ਤੇ ਗੰਭੀਰ ਪ੍ਰਭਾਵ ਹੁੰਦੇ ਹਨ। ਇਹਨਾਂ ਵਿੱਚ ਸ਼ਾਮਲ ਹਨ:
ਗਰਮੀ ਕਰਕੇ ਪੈਣ ਵਾਲੇ ਕੜਵੱਲ |
|
ਗਰਮੀ ਕਰਕੇ ਹੋਣ ਵਾਲੀ ਬਹੁਤ ਜ਼ਿਆਦਾ ਥਕਾਵਟ |
|
ਹੀਟ ਸਟ੍ਰੋਕ |
|
ਕਰਮਚਾਰੀਆਂ ਦੀ ਰੱਖਿਆ ਕਿਵੇਂ ਕਰੀਏ
ਗਰਮੀ ਸੰਬੰਧੀ ਤਣਾਅ ਦੇ ਜੋਖਮ ਨੂੰ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਸੰਪਰਕ ਦੇ ਸਰੋਤ ਨੂੰ ਖਤਮ ਕਰਨਾ ਹੈ। ਜੇਕਰ ਇਹ ਸੰਭਵ ਨਹੀਂ ਹੈ, ਤਾਂ ਹੋਰ ਜੋਖਮ ਨਿਯੰਤਰਣ ਵੀ ਹਨ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੋਖਮ ਨਿਯੰਤਰਣਾਂ ਦੀ ਚੋਣ ਕਰਦੇ ਸਮੇਂ, ਹੇਠਾਂ ਦਿੱਤੇ ਕਦਮਾਂ, ਜੋ ਪ੍ਰਭਾਵਸ਼ੀਲਤਾ ਦੇ ਕ੍ਰਮ ਵਿੱਚ ਸੂਚੀਬੱਧ ਹਨ, ਵਿੱਚ ਆਪਣੇ ਆਪ ਨੂੰ ਸਵਾਲ ਪੁੱਛ ਕੇ ਸ਼ੁਰੂਆਤ ਕਰੋ।
-
1
ਖਾਤਮਾ ਜਾਂ ਬਦਲੀ
ਜਿੱਥੇ ਵੀ ਸੰਭਵ ਹੋਵੇ, ਇੱਕ ਸੁਰੱਖਿਅਤ ਪ੍ਰਕਿਰਿਆ ਜਾਂ ਸਮੱਗਰੀ ਨੂੰ ਬਦਲ ਕੇ ਖਤਰੇ ਨੂੰ ਖਤਮ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਨਿਯੰਤਰਣ ਹੈ। ਵਿਚਾਰਨ ਲਈ ਇੱਕ ਸਵਾਲ:
- ਕੀ ਇਹ ਕੰਮ ਠੰਡੇ ਵਾਤਾਵਰਣ ਵਿੱਚ ਕੀਤਾ ਜਾ ਸਕਦਾ ਹੈ?
-
2
ਇੰਜੀਨੀਅਰਿੰਗ ਨਿਯੰਤਰਣ
ਸਹੂਲਤਾਂ, ਉਪਕਰਣਾਂ ਅਤੇ ਪ੍ਰਕਿਰਿਆਵਾਂ ਵਿੱਚ ਭੌਤਿਕ ਸੋਧਾਂ ਕਰਨਾ ਸੰਪਰਕ ਨੂੰ ਘਟਾ ਸਕਦਾ ਹੈ। ਵਿਚਾਰਨ ਲਈ ਕੁਝ ਸਵਾਲ:
- ਕੀ ਹਵਾਦਾਰੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ?
- ਕੀ ਰੇਡੀਐਂਟ (radiant) ਗਰਮੀ ਨੂੰ ਘਟਾਉਣ ਲਈ ਗਰਮ ਸਤਹਾਂ ਨੂੰ ਇੰਸੂਲੇਟ ਕੀਤਾ ਜਾਂ ਢੱਕਿਆ ਜਾ ਸਕਦਾ ਹੈ?
- ਕੀ ਕਰਮਚਾਰੀਆਂ ਨੂੰ ਗਰਮੀ ਤੋਂ ਬਚਾਉਣ ਲਈ ਸ਼ੀਲਡਾਂ ਅਤੇ ਬੈਰੀਅਰ ਲਗਾਏ ਜਾ ਸਕਦੇ ਹਨ?
- ਕੀ ਨਮੀ ਘਟਾਈ ਜਾ ਸਕਦੀ ਹੈ?
-
3
ਪ੍ਰਬੰਧਕੀ ਨਿਯੰਤਰਣ
ਕੰਮ ਦੇ ਤਰੀਕਿਆਂ ਅਤੇ ਕੰਮ ਦੀਆਂ ਨੀਤੀਆਂ, ਜਾਗਰੂਕਤਾ ਸਾਧਨਾਂ ਅਤੇ ਸਿਖਲਾਈ ਨੂੰ ਬਦਲਣ ਨਾਲ ਗਰਮੀ ਸੰਬੰਧੀ ਤਣਾਅ ਦੇ ਜੋਖਮ ਨੂੰ ਸੀਮਤ ਕੀਤਾ ਜਾ ਸਕਦਾ ਹੈ। ਵਿਚਾਰਨ ਲਈ ਕੁਝ ਸਵਾਲ:
- ਕੀ ਕੰਮ ਵਾਲੀ ਥਾਂ 'ਤੇ ਚੇਤਾਵਨੀ ਵਾਲੇ ਸਾਈਨ ਲਗਾਏ ਜਾ ਸਕਦੇ ਹਨ?
- ਕੀ ਠੰਡਾ ਹੋਣ ਵਾਲੇ ਕਮਰੇ ਮੁਹੱਈਆ ਕੀਤੇ ਜਾ ਸਕਦੇ ਹਨ?
- ਕੀ ਕਰਮਚਾਰੀ ਗਰਮੀ ਦੇ ਆਦੀ ਹੋ ਸਕਦੇ ਹਨ?
- ਕੀ ਪਾਣੀ ਮੁਹੱਈਆ ਕੀਤਾ ਜਾ ਸਕਦਾ ਹੈ?
-
4
ਨਿੱਜੀ ਸੁਰੱਖਿਆ ਸਾਜ਼ੋ-ਸਮਾਨ
ਇਹ ਸਭ ਤੋਂ ਘੱਟ ਪ੍ਰਭਾਵਸ਼ਾਲੀ ਨਿਯੰਤਰਣ ਹੈ। ਇਸਨੂੰ ਹਮੇਸ਼ਾ ਘੱਟੋ-ਘੱਟ ਇੱਕ ਹੋਰ ਨਿਯੰਤਰਣ ਦੇ ਨਾਲ ਵਰਤਿਆ ਜਾਣਾ ਚਾਹੀਦਾ ਹੈ। ਵਿਚਾਰਨ ਲਈ ਕੁਝ ਸਵਾਲ:
- ਕੀ ਕਰਮਚਾਰੀਆਂ ਕੋਲ ਗਰਮੀ ਨੂੰ ਪ੍ਰਤੀਬਿੰਬਤ ਕਰਨ ਵਾਲੇ ਕੱਪੜੇ ਜਾਂ ਪਾਣੀ ਨਾਲ ਠੰਡੇ ਕੀਤੇ ਜਾਣ ਵਾਲੇ ਸੂਟ ਹਨ?
- ਕੀ ਨਿੱਜੀ ਸੁਰੱਖਿਆ ਸਾਜ਼ੋ-ਸਮਾਨ ਦੀ (ਅੰਗਰੇਜ਼ੀ ਸਾਧਨ) ਇਹ ਯਕੀਨੀ ਬਣਾਉਣ ਲਈ ਜਾਂਚ ਕੀਤੀ ਗਈ ਹੈ ਕਿ ਉਹ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ?
ਹਾਈਲਾਈਟਾਂ (ਅੰਗਰੇਜ਼ੀ ਸਾਧਨ)
- WorkSafeBC advises employers to plan ahead to protect workers from extreme heat and wildfire smoke Published on: June 05, 2024