WorkSafeBC Home

1 ਸਤੰਬਰ, 2021 ਨੂੰ ਆਕੂਪੇਸ਼ਨਲ ਹੈਲਥ ਐਂਡ ਸੇਫਟੀ (ਓ ਐੱਚ ਐੱਸ) ਰੈਗੂਲੇਸ਼ਨ ਬਦਲਿਆ ਗਿਆ ਸੀ। ਤਬਦੀਲੀਆਂ ਵਿੱਚੋਂ ਇਕ ਤਬਦੀਲੀ ਸੇਫਟੀ ਲਈ ਟੋਪ ਨਾਲ ਸੰਬੰਧਿਤ ਹੈ, ਜਿਵੇਂ ਕਿ ਕੰਮ ਦੀ ਥਾਂ ’ਤੇ ਹਾਰਡ ਹੈਟਸ। ਇਸ ਬਾਰੇ ਜ਼ਿਆਦਾ ਜਾਣੋ ਕਿ ਕੰਮ ਦੀ ਥਾਂ ਵਿਚ ਇਸ ਦਾ ਵਰਕਰਾਂ, ਅਤੇ ਕੰਮ-ਮਾਲਕਾਂ ਦੇ ਰੋਲ ਅਤੇ ਜ਼ਿੰਮੇਵਾਰੀਆਂ ਲਈ ਕੀ ਮਤਲਬ ਹੈ।

ਕੰਮ-ਮਾਲਕ ਦੀਆਂ ਜ਼ਿੰਮੇਵਾਰੀਆਂ

ਵਰਕਰਾਂ ਨੂੰ ਜੌਬ ਉੱਪਰ ਸੁਰੱਖਿਅਤ ਰੱਖਣਾ, ਸਾਰੇ ਕੰਮ-ਮਾਲਕਾਂ (ਇਮਪਲੌਏਅਰਜ਼) ਦੀ ਇਕ ਮੁੱਖ ਜ਼ਿੰਮੇਵਾਰੀ ਹੈ। ਬੀਤੇ ਸਮੇਂ ਵਿਚ, ਬਹੁਤ ਸਾਰੇ ਕੰਮ-ਮਾਲਕਾਂ ਨੇ, ਕਨਸਟਰੱਕਸ਼ਨ ਵਾਲੀਆਂ ਅਤੇ ਕੰਮਾਂ ਦੀਆਂ ਹੋਰ ਥਾਂਵਾਂ ’ਤੇ ਸਿਰ ਦੀ ਸੱਟ ਤੋਂ ਵਰਕਰਾਂ ਨੂੰ ਬਚਾਉਣ ਦੇ ਸਭ ਤੋਂ ਬਿਹਤਰ ਤਰੀਕੇ ਵਜੋਂ ਹਾਰਡ ਹੈਟਸ ’ਤੇ ਨਿਰਭਰ ਕੀਤਾ।

ਬਦਲੇ ਹੋਏ ਓ ਐੱਚ ਐੱਸ ਰੈਗੂਲੇਸ਼ਨ ਨਾਲ, ਕੰਮ-ਮਾਲਕਾਂ ਲਈ ਹੁਣ ਸੁੱਟੀਆਂ ਜਾਂ ਡਿਗਣ ਵਾਲੀਆਂ ਚੀਜ਼ਾਂ ਤੋਂ ਸਿਰ ਦੀ ਸੱਟ ਦੇ ਖਤਰੇ ਨੂੰ ਖਤਮ ਕਰਨ ਲਈ ਜਾਂ ਘੱਟ ਤੋਂ ਘੱਟ ਕਰਨ ਲਈ ਕਦਮ ਚੁੱਕਣਾ ਜ਼ਰੂਰੀ ਹੈ। ਉਦਾਹਰਣ ਲਈ, ਤੁਸੀਂ ਕੰਮ ਦੀ ਥਾਂ ’ਤੇ ਸੇਫ ਜ਼ੋਨ ਬਣਾ ਸਕਦੇ ਹੋ ਜਿੱਥੇ ਉਪਰੋਂ ਚੀਜ਼ਾਂ ਡਿਗਣ ਦਾ ਕੋਈ ਖਤਰਾ ਨਹੀਂ ਹੈ। ਜਾਂ ਤੁਸੀਂ ਡਿਗਦੀਆਂ ਚੀਜ਼ਾਂ, ਹੇਠਾਂ ਕੰਮ ਕਰਦੇ ਕਿਸੇ ਵੀ ਵਿਅਕਤੀ ਦੇ ਲੱਗਣ ਤੋਂ ਰੋਕਥਾਮ ਕਰਨ ਲਈ ਸੇਫਟੀ ਨੈੱਟ ਲਗਾ ਸਕਦੇ ਹੋ।

ਫਿਰ ਵੀ, ਕੰਮ ਦੀਆਂ ਅਜੇ ਵੀ ਕੁਝ ਥਾਂਵਾਂ ਹੋਣਗੀਆਂ ਜਿੱਥੇ ਕੰਮ-ਮਾਲਕ ਉਸ ਪੱਧਰ ਤੱਕ ਖਤਰੇ ਨੂੰ ਖਤਮ ਜਾਂ ਘਟਾ ਨਹੀਂ ਸਕਦਾ ਜਿਸ ਨਾਲ ਵਰਕਰ ਦੀ ਰੱਖਿਆ ਹੁੰਦੀ ਹੋਵੇ। ਉਨ੍ਹਾਂ ਕੇਸਾਂ ਵਿਚ, ਹਾਰਡ ਹੈਟਸ ਦੀ ਅਜੇ ਵੀ ਲੋੜ ਹੈ।

ਇਸ ਦਾ ਉਨ੍ਹਾਂ ਵਰਕਰਾਂ ਲਈ ਕੀ ਮਤਲਬ ਹੈ ਜਿਹੜੇ ਹਾਰਡ ਹੈਟ ਨਾ ਪਾ ਸਕਦੇ ਹੋਣ?

ਜੇ ਵਰਕਰ ਹਾਰਡ ਹੈਟ ਨਾ ਪਾ ਸਕਦਾ ਹੋਵੇ ਕਿਉਂਕਿ ਉਹ ਧਾਰਮਿਕ ਹੈੱਡਗੀਅਰ ਪਾਉਂਦਾ ਹੈ ਜਿਵੇਂ ਕਿ ਪੱਗ ਤਾਂ ਤੁਹਾਡੇ ਕੋਲ ਕੁਝ ਚੋਣਾਂ ਹਨ।

ਸਭ ਤੋਂ ਪਹਿਲਾਂ, ਇਹ ਪਤਾ ਲਾਉਣ ਲਈ ਆਪਣੇ ਕੰਮ-ਮਾਲਕ ਜਾਂ ਸੁਪਰਵਾਈਜ਼ਰ ਨਾਲ ਗੱਲ ਕਰੋ ਕਿ ਤੁਹਾਨੂੰ ਸਿਰ ਦੀਆਂ ਸੱਟਾਂ ਤੋਂ ਬਚਾਉਣ ਲਈ ਸੇਫਟੀ ਟੋਪ ’ਤੇ ਨਿਰਭਰ ਕਰਨ ਤੋਂ ਪਹਿਲਾਂ ਖਤਰੇ ਨੂੰ ਖਤਮ ਕਰਨ ਜਾਂ ਜਿੰਨਾ ਵੀ ਸੰਭਵ ਹੋਵੇ ਘੱਟ ਤੋਂ ਘੱਟ ਕਰਨ ਲਈ ਉਨ੍ਹਾਂ ਨੇ ਕੀ ਕੀਤਾ ਹੈ। ਜੇ ਤੁਹਾਡੇ ਕੰਮ ਦੀ ਥਾਂ ’ਤੇ ਵਰਕਰ ਰੈਪਰੇਜ਼ਿਨਟੇਟਿਵ ਜਾਂ ਸਾਂਝੀ ਹੈਲਥ ਐਂਡ ਸੇਫਟੀ ਕਮੇਟੀ ਹੈ ਤਾਂ ਤੁਸੀਂ ਇਸ ਚੀਜ਼ ਬਾਰੇ ਉਨ੍ਹਾਂ ਨਾਲ ਵੀ ਗੱਲ ਕਰ ਸਕਦੇ ਹੋ ਕਿ ਖਤਰਿਆਂ ਨੂੰ ਘਟਾਉਣ ਲਈ ਤੁਹਾਡੇ ਕੰਮ-ਮਾਲਕ ਨੇ ਕੀ ਕੀਤਾ ਹੈ ਤਾਂ ਜੋ ਹਾਰਡ ਹੈਟਸ ਦੀ ਲੋੜ ਨਾ ਪਵੇ।

ਅਸੀਂ ਮਦਦ ਕਰਨ ਲਈ ਹਾਂ

ਖਤਰੇ ਨੂੰ ਘਟਾਉਣ ਲਈ ਕੰਮ-ਮਾਲਕ ਵਲੋਂ ਚੁੱਕੇ ਗਏ ਕਦਮਾਂ ਬਾਰੇ ਜੇ ਤੁਹਾਡੇ ਮਨ ਵਿਚ ਸਵਾਲ ਜਾਂ ਫਿਕਰ ਹੋਣ ਤਾਂ ਕਿਰਪਾ ਕਰਕੇ ਸਾਡੇ ਕਿਸੇ ਪ੍ਰੀਵੈਨਸ਼ਨ ਅਫਸਰ ਨਾਲ ਗੱਲ ਕਰਨ ਲਈ ਪ੍ਰੀਵੈਨਸ਼ਨ ਇਨਫਰਮੇਸ਼ਨ ਲਾਈਨ ਨੂੰ 1.888.621.7233 `ਤੇ ਫੋਨ ਕਰੋ।

ਕੰਮਾਂ ਦੀਆਂ ਕੁਝ ਥਾਂਵਾਂ ਵਿਚ ਸੇਫਟੀ ਲਈ ਟੋਪ ਜਿਵੇਂ ਕਿ ਹਾਰਡ ਹੈਟਸ ਦੀ ਅਜੇ ਵੀ ਲੋੜ ਹੋ ਸਕਦੀ ਹੈ ਜੇ ਸਿਰ ’ਤੇ ਸੱਟ ਲੱਗਣ ਦੇ ਖਤਰੇ ਨੂੰ ਘਟਾ ਕੇ ਸੰਭਵ ਸਭ ਤੋਂ ਘੱਟ ਪੱਧਰ ’ਤੇ ਨਾ ਕੀਤਾ ਜਾ ਸਕਦਾ ਹੋਵੇ। ਜੇ ਤੁਸੀਂ ਧਾਰਮਿਕ ਜਾਂ ਹੋਰ ਕਾਰਨਾਂ ਕਰਕੇ ਹਾਰਡ ਹੈਟ ਨਾ ਪਾ ਸਕਦੇ ਹੋਵੋ ਤਾਂ ਤੁਹਾਡੇ ਕੰਮ-ਮਾਲਕ ਨੂੰ ਹੋਰ ਪ੍ਰਬੰਧ ਕਰਨੇ ਪੈ ਸਕਦੇ ਹਨ। ਇਸ ਬਾਰੇ ਜਿ਼ਆਦਾ ਜਾਣਕਾਰੀ ਲਈ ਕਿਰਪਾ ਕਰਕੇ ਓ ਐੱਚ ਐੱਸ ਗਾਈਡਲਾਈਨ ਜੀ-ਪੀ 2-21(1) ਦੇਖੋ।

ਵਸੀਲੇ