ਬੀ ਸੀ ਦੀ ਰੀਸਟਾਰਟ ਪਲੈਨ ਦੇ ਕਦਮ 3 ਦੀ ਸ਼ੁਰੂਆਤ ਨਾਲ, ਕੰਮ-ਮਾਲਕਾਂ ਨੂੰ ਹੁਣ ਕੋਵਿਡ-19 ਸੇਫਟੀ ਪਲੈਨ ਕਾਇਮ ਰੱਖਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਇਸ ਦੀ ਬਜਾਏ ਛੂਤ ਦੀ ਬੀਮਾਰੀ ਤੋਂ ਰੋਕਥਾਮ ਵੱਲ ਤਬਦੀਲ ਹੋ ਜਾਣਗੇ। ਇਸ ਵਿਚ ਕੰਮ ਦੀ ਥਾਂ `ਤੇ ਕੋਵਿਡ-19 ਅਤੇ ਛੂਤ ਦੀਆਂ ਹੋਰ ਬੀਮਾਰੀਆਂ ਲੱਗਣ ਦੇ ਖਤਰੇ ਨੂੰ ਘੱਟ ਕਰਨ ਲਈ ਖਤਰਾ ਘਟਾਉਣ ਦੇ ਮੁਢਲੇ ਅਸੂਲ ਲਾਗੂ ਕਰਨਾ ਸ਼ਾਮਲ ਹੈ।

ਜ਼ਿਆਦਾ ਜਾਣਕਾਰੀ ਲਈ, ਕਿਰਪਾ ਕਰਕੇ ਸੂਬਾਈ ਹੈਲਥ ਅਫਸਰ ਦਾ ਬਿਆਨ ਅਤੇ ਹੇਠਾਂ ਵਸੀਲੇ ਦੇਖੋ।

ਜੇ ਤੁਹਾਡੇ ਮਨ ਵਿਚ ਕੋਈ ਸਵਾਲ ਜਾਂ ਫਿਕਰ ਹੋਵੇ

ਵਰਕਰ ਅਤੇ ਕੰਮ-ਮਾਲਕ, ਵਰਕਸੇਫ ਬੀ ਸੀ ਦੀ ਪ੍ਰੀਵੈਨਸ਼ਨ ਇਨਫਰਮੇਸ਼ਨ ਲਾਈਨ ਨੂੰ ਲੋਅਰ ਮੇਨਲੈਂਡ ਵਿਚ 604.276.3100 `ਤੇ (ਬੀ.ਸੀ. ਵਿਚ 1.888.621.SAFE `ਤੇ ਮੁਫਤ) ਫੋਨ ਕਰਕੇ ਕੰਮਾਂ `ਤੇ ਸਿਹਤ ਅਤੇ ਸੇਫਟੀ ਦੇ ਮਾਮਲਿਆਂ ਬਾਰੇ ਮਦਦ ਲੈ ਸਕਦੇ ਹਨ। ਜੇ ਲੋੜ ਹੋਵੇ ਤਾਂ ਦੋਭਾਸ਼ੀਆ ਪ੍ਰਦਾਨ ਕੀਤਾ ਜਾਵੇਗਾ।