WorkSafeBC Home

ਵਿੱਚ ਅਨੁਵਾਦ ਉਪਲਬਧ ਹੈ: 简体中文 | 繁體中文 | ਪੰਜਾਬੀ | English

ਕੰਮ ਵਾਲੀ ਥਾਂ 'ਤੇ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਦਾ ਪ੍ਰਬੰਧਨ ਸਰੀਰਕ ਸਿਹਤ ਅਤੇ ਸੁਰੱਖਿਆ ਦੇ ਪ੍ਰਬੰਧਨ ਜਿੰਨਾ ਹੀ ਮਹੱਤਵਪੂਰਨ ਹੈ।

ਇੱਕ ਰੋਜ਼ਗਾਰਦਾਤਾ ਦੇ ਤੌਰ 'ਤੇ, ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਨ੍ਹਾਂ ਕਾਰਕਾਂ 'ਤੇ ਧਿਆਨ ਦਿਓ ਜੋ ਕੰਮ ਵਾਲੀ ਥਾਂ ਦੇ ਨਿਯੰਤਰਣ,ਜ਼ਿੰਮੇਵਾਰੀ ਜਾਂ ਪ੍ਰਭਾਵ ਅਧੀਨ ਹਨ।

ਸਰੀਰਕ ਅਤੇ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਦੋਵਾਂ 'ਤੇ ਧਿਆਨ ਕੇਂਦਰਿਤ ਕਰਨ ਵਾਲੀਆਂ ਕੰਮ ਵਾਲੀਆਂ ਥਾਵਾਂ ਕਰਮਚਾਰੀਆਂ ਦੀ ਮਜ਼ਬੂਤ ਸ਼ਮੂਲੀਅਤ, ਵਧੇਰੇ ਉਤਪਾਦਕਤਾ ਅਤੇ ਘਟੀ ਹੋਈ ਟਰਨਓਵਰ ਦਾ ਅਨੁਭਵ ਕਰਦੀਆਂ ਹਨ। ਕਰਮਚਾਰੀ ਘੱਟ ਟਕਰਾਅ ਅਤੇ ਉੱਚ ਮਨੋਬਲ ਦਾ ਅਨੁਭਵ ਕਰਦੇ ਹਨ, ਅਤੇ ਉਹ ਆਪਣੇ ਕੰਮ ਵਾਲੀ ਥਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਧੇਰੇ ਵਚਨਬੱਧ ਹੁੰਦੇ ਹਨ।

ਮਨੋਵਿਗਿਆਨਕ ਜੋਖਮਾਂ ਨੂੰ ਪਛਾਣਨਾ ਅਤੇ ਉਨ੍ਹਾਂ ਦੀ ਰੋਕਥਾਮ ਕਰਨਾ

ਕੰਮ ਵਾਲੀ ਥਾਂ 'ਤੇ ਮਨੋਵਿਗਿਆਨਕ ਨੁਕਸਾਨ ਪਹੁੰਚਾਉਣ ਵਾਲੇ ਵਿਵਹਾਰਾਂ ਵਿੱਚ ਧੱਕੇਸ਼ਾਹੀ (bullying), ਪਰੇਸ਼ਾਨ ਕੀਤਾ ਜਾਣਾ ਅਤੇ ਹਿੰਸਾ ਦੀਆਂ ਧਮਕੀਆਂ ਸ਼ਾਮਲ ਹਨ। ਇਹ ਕਈ ਰੂਪ ਲੈ ਸਕਦੇ ਹਨ, ਜਿਸ ਵਿੱਚ ਜ਼ੁਬਾਨੀ ਹਮਲਾ, ਨਿੱਜੀ ਹਮਲੇ, ਅਤੇ ਡਰਾਉਣ ਵਾਲੇ ਜਾਂ ਅਪਮਾਨਿਤ ਕਰਨ ਵਾਲੇ ਹੋਰ ਵਿਵਹਾਰ ਸ਼ਾਮਲ ਹਨ। ਜੇਕਰ ਕੰਮ ਵਾਲੀ ਥਾਂ 'ਤੇ ਮਨੋਵਿਗਿਆਨਕ ਖਤਰਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ, ਤਾਂ ਉਹ ਚਿੰਤਾ, ਡਿਪਰੈਸ਼ਨ ਅਤੇ ਉਤਪਾਦਕਤਾ ਵਿੱਚ ਕਮੀ ਦਾ ਕਾਰਨ ਬਣ ਸਕਦੇ ਹਨ।

ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਦਾ ਪ੍ਰਬੰਧਨ ਕਰਨਾ

ਕੰਮ ਵਾਲੀ ਥਾਂ 'ਤੇ ਜੋਖਮਾਂ ਦਾ ਪ੍ਰਬੰਧਨ ਕਰਨ ਦਾ ਅਰਥ ਹੈ ਇਹ ਸੋਚਣਾ ਕਿ ਕਰਮਚਾਰੀਆ ਨੂੰ ਕੀ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇਹ ਨਿਰਧਾਰਤ ਕਰਨਾ ਕਿ ਉਸ ਨੁਕਸਾਨ ਨੂੰ ਰੋਕਣ ਲਈ ਕਿਹੜੇ ਕਦਮ ਜ਼ਰੂਰੀ ਹਨ।

ਤੁਸੀਂ ਸਰੀਰਕ ਸਿਹਤ ਅਤੇ ਸੁਰੱਖਿਆ ਲਈ ਜੋਖਮਾਂ ਦੇ ਪ੍ਰਬੰਧਨ ਲਈ ਪਹੁੰਚ ਦੀ ਵਰਤੋਂ ਕਰਕੇ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਦਾ ਪ੍ਰਬੰਧਨ ਕਰ ਸਕਦੇ ਹੋ: ਜੋਖਮਾਂ ਨੂੰ ਸਮਝਣਾ, ਨਿਯੰਤਰਣ ਉਪਾਵਾਂ ਨੂੰ ਲਾਗੂ ਕਰਨਾ, ਸੁਰੱਖਿਆ ਜਾਣਕਾਰੀ ਦਾ ਸੰਚਾਰ ਕਰਨਾ, ਅਤੇ ਨਿਯੰਤਰਣ ਉਪਾਵਾਂ ਦੀ ਨਿਗਰਾਨੀ ਕਰਨਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਪ੍ਰਭਾਵਸ਼ਾਲੀ ਹਨ।

  1. 1

    ਲੀਡਰਸ਼ਿਪ ਪ੍ਰਤੀ ਵਚਨਬੱਧਤਾ ਦਰਸਾਓ

    ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦਾ ਦਰਸਾਓ। ਉਦਾਹਰਣ ਵਜੋਂ, ਆਪਣੀ ਸੰਸਥਾ ਲਈ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਬਾਰੇ ਨੀਤੀ ਬਣਾਓ। ਅਜਿਹੀ ਸਿਖਲਾਈ ਪ੍ਰਦਾਨ ਕਰੋ ਜੋ ਮੈਨੇਜਰਾਂ ਅਤੇ ਸੁਪਰਵਾਈਜ਼ਰਾਂ ਨੂੰ ਕਰਮਚਾਰੀਆਂ ਦੀਆਂ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਹੁਨਰਾਂ ਨਾਲ ਲੈਸ ਕਰੇ।

  2. 2

    ਸਹਾਇਕ ਮੈਨੇਜਰਾਂ ਅਤੇ ਸੁਪਰਵਾਈਜ਼ਰਾਂ ਦਾ ਵਿਕਾਸ ਕਰੋ

    ਕੰਮ ਵਾਲੀ ਥਾਂ ਦੇ ਸੱਭਿਆਚਾਰ ਨੂੰ ਆਕਾਰ ਦੇਣ ਵਿੱਚ ਅਕਸਰ ਮੈਨੇਜਰਾਂ ਅਤੇ ਸੁਪਰਵਾਈਜ਼ਰਾਂ ਦਾ ਸਭ ਤੋਂ ਵੱਧ ਪ੍ਰਭਾਵ ਹੁੰਦਾ ਹੈ। ਉਹ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਸਾਰੇ ਪੱਧਰ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਪ੍ਰਤੀ ਤੁਹਾਡੀ ਸੰਸਥਾ ਦੀ ਪਹੁੰਚ ਨੂੰ ਅਪਣਾਉਣ।

  3. 3

    ਕਰਮਚਾਰੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰੋ

    ਕਰਮਚਾਰੀ ਪ੍ਰੋਗਰਾਮਾਂ ਅਤੇ ਪਹਿਲਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਮਨੋਵਿਗਿਆਨਕ ਤੌਰ 'ਤੇ ਸਿਹਤਮੰਦ ਅਤੇ ਸੁਰੱਖਿਅਤ ਕੰਮ ਦੇ ਸਥਾਨ ਦੇ ਸੱਭਿਆਚਾਰ ਨੂੰ ਆਕਾਰ ਦੇਣ ਵਿੱਚ ਮਦਦ ਕਰ ਸਕਦੇ ਹਨ। ਆਪਣੇ ਕਰਮਚਾਰੀਆਂ ਨੂੰ ਆਪਣੇ ਮੈਨੇਜਰਾਂ ਅਤੇ ਲੀਡਰਾਂ ਨੂੰ ਫੀਡਬੈਕ ਦੇਣ ਦੇ ਮੌਕੇ ਦਿਓ, ਤਾਂ ਜੋ ਉਹ ਦੇਖ ਸਕਣ ਕਿ ਉਨ੍ਹਾਂ ਦੀ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਂਦੀ ਹੈ।