WorkSafeBC Home

ਕੰਮ ਵਾਲੀ ਥਾਂ ਤੇ ਕੋਵਿਡ-19 ਦੇ ਸੰਪਰਕ ਨੂੰ ਰੋਕਣਾ ਕੰਮ-ਮਾਲਕਾਂ, ਕਾਮਿਆਂ, ਮਾਲਕਾਂ, ਪ੍ਰਮੁੱਖ ਠੇਕੇਦਾਰਾਂ ਅਤੇ ਹੋਰ ਲੋਕਾਂ ਦੀ ਜ਼ਿੰਮੇਵਾਰੀ ਹੈ। ਕੰਮ ਵਾਲੀ ਥਾਂ ਦੀ ਸਿਹਤ ਅਤੇ ਸੁਰੱਖਿਆ ਸਾਰੇ ਸੂਬੇ ਵਿੱਚ ਕਾਮਿਆਂ ਨੂੰ ਸੁਰੱਖਿਅਤ ਰੱਖਣ ਅਤੇ ਕਾਰੋਬਾਰਾਂ ਨੂੰ ਚਲਦਾ ਰੱਖਣ ਦਾ ਇਕ ਜ਼ਰੂਰੀ ਹਿੱਸਾ ਹੈ।

ਕੰਮ-ਮਾਲਕਾਂ ਲਈ ਜ਼ਰੂਰੀ ਹੈ ਕਿ ਉਹ ਕੋਵਿਡ-19 ਦੇ ਫੈਲਣ ਨੂੰ ਘੱਟ ਕਰਨ ਲਈ ਇੱਕ ਕੋਵਿਡ -19 ਸੁਰੱਖਿਆ ਯੋਜਨਾ ਵਿਕਸਤ ਕਰਨ ਜਿਹੜੀ ਨੀਤੀਆਂ, ਸੇਧਾਂ ਅਤੇ ਕਾਰਜ ਪ੍ਰਣਾਲੀਆਂ ਦੀ ਰੂਪ ਰੇਖਾ ਦੱਸਦੀ ਹੋਵੇ, ਅਤੇ ਇਸ ਯੋਜਨਾ ਦੀ ਜਾਣਕਾਰੀ ਨੂੰ ਬਦਲਦੇ ਹਾਲਤਾਂ ਅਤੇ ਮਹਾਂਮਾਰੀ ਦੇ ਵਿਕਾਸ ਅਨੁਸਾਰ ਤਾਜਾ ਰੱਖਣ। ਕੰਮ-ਮਾਲਕਾਂ ਨੂੰ ਇਹ ਵੀ ਲਾਜ਼ਮੀ ਬਣਾਉਣਾ ਚਾਹੀਦਾ ਹੈ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਸਹੀਨਿਯੰਤਰਣ ਸਹੀ ਜਗ੍ਹਾ ਤੇ ਹਨ, ਅਤੇ ਕਾਮਿਆਂ ਨੂੰ ਕੋਵਿਡ -19 ਸੁਰੱਖਿਆ ਯੋਜਨਾ ਦੀ ਪਾਲਣਾ ਕਰਨ ਲਈ ਸਿਖਲਾਈ ਅਤੇ ਸਮਰਥਨ ਦਿਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨ ਦੀ ਲੋੜ ਹੈ।

ਮਾਲਕਾਂ ਨੂੰ ਮਨਜ਼ੂਰੀ ਲਈ ਵਰਕਸੇਫਬੀਸੀ ਕੋਲ ਯੋਜਨਾਵਾਂ ਜਮ੍ਹਾ ਕਰਨ ਦੀ ਲੋੜ ਨਹੀਂ ਹੈ, ਪਰ ਸੂਬਾਈ ਸਿਹਤ ਅਧਿਕਾਰੀ ਦੇ ਆਦੇਸ਼ ਦੇ ਅਨੁਸਾਰ, ਇਸ ਯੋਜਨਾ ਨੂੰ ਕੰਮ ਵਾਲੀ ਥਾਂ 'ਤੇ ਲਾਜ਼ਮੀ ਤੌਰ ਤੇ ਲਗਾਇਆ ਜਾਣਾ ਚਾਹੀਦਾ ਹੈ। ਵਰਕਸੇਫਬੀਸੀ ਦੇ ਨਿਰੀਖਣ ਦੌਰਾਨ, ਅਸੀਂ ਮਾਲਕਾਂ ਤੋਂ ਉਨ੍ਹਾਂ ਦੀ ਯੋਜਨਾ ਨੂੰ ਵੇਖਣ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਚੁੱਕੇ ਗਏ ਕਦਮਾਂ ਬਾਰੇ ਪੁੱਛਾਂਗੇ।ਜੇ ਤੁਹਾਡੇ ਮਨ ਵਿਚ ਕੋਈ ਸਵਾਲ ਜਾਂ ਫਿਕਰ ਹੋਵੇ

ਵਰਕਰ ਅਤੇ ਕੰਮ-ਮਾਲਕ, ਵਰਕਸੇਫ ਬੀ ਸੀ ਦੀ ਪ੍ਰੀਵੈਨਸ਼ਨ ਇਨਫਰਮੇਸ਼ਨ ਲਾਈਨ ਨੂੰ ਲੋਅਰ ਮੇਨਲੈਂਡ ਵਿਚ 604.276.3100 `ਤੇ (ਬੀ.ਸੀ. ਵਿਚ 1.888.621.SAFE `ਤੇ ਮੁਫਤ) ਫੋਨ ਕਰਕੇ ਕੰਮਾਂ `ਤੇ ਸਿਹਤ ਅਤੇ ਸੇਫਟੀ ਦੇ ਮਾਮਲਿਆਂ ਬਾਰੇ ਮਦਦ ਲੈ ਸਕਦੇ ਹਨ। ਜੇ ਲੋੜ ਹੋਵੇ ਤਾਂ ਦੋਭਾਸ਼ੀਆ ਪ੍ਰਦਾਨ ਕੀਤਾ ਜਾਵੇਗਾ।