WorkSafeBC Home

ਬਾਹਰ ਖਾਣ ਵਾਲੀਆਂ ਥਾਂਵਾਂ ਵਿਚ ਹੀਟਰਾਂ ਤੋਂ ਕਾਰਬਨ ਮੋਨੋਕਸਾਈਡ ਨਾਲ ਸੰਪਰਕ

ਸੰਭਵ ਖਤਰਾ ਕੀ ਹੈ?

ਮੌਸਮ ਦੇ ਠੰਢੇ ਹੋਣ ਨਾਲ, ਕੰਮ-ਮਾਲਕ (ਇਮਪਲੌਏਅਰ) ਬਾਹਰਲੀਆਂ ਥਾਂਵਾਂ ਬੰਦ ਕਰਨਾ ਅਤੇ ਸਪੇਸ ਜਾਂ ਚੱਕਵੇਂ ਹੀਟਰਾਂ ਦੀ ਵਰਤੋਂ ਨਾਲ ਹੀਟ ਸਪਲਾਈ ਕਰਨਾ ਚਾਹ ਸਕਦੇ ਹਨ। ਕਈ ਕਿਸਮਾਂ ਦੇ ਹੀਟਰ ਮਿਲਦੇ ਹਨ, ਜਿਨ੍ਹਾਂ ਵਿਚ ਕੰਧ ਅਤੇ ਸੀਲਿੰਗ ਨਾਲ ਲੱਗਣ ਵਾਲੇ ਮਾਡਲ, ਇਕੱਲੇ ਖੜ੍ਹੇ ਹੋਣ ਵਾਲੇ ਫਲੋਰ ਹੀਟਰ ਅਤੇ ਟੇਬਲ ਹੀਟਰ ਸ਼ਾਮਲ ਹਨ। ਉਹ ਨੈਚੁਰਲ ਗੈਸ, ਪ੍ਰੋਪੇਨ, ਜਾਂ ਬਿਜਲੀ (ਇਨਫਰਾਰੈੱਡ ਹੀਟਰ) ਨਾਲ ਚੱਲ ਸਕਦੇ ਹਨ। ਬੰਦ ਥਾਂਵਾਂ ਵਿਚ ਕੰਬਸਚਨ ਹੀਟਰਾਂ (ਜਿਵੇਂ ਪ੍ਰੋਪੇਨ ਜਾਂ ਨੈਚੁਰਲ ਗੈਸ ਨਾਲ ਚੱਲਣ ਵਾਲੇ ਹੀਟਰਾਂ) ਦੀ ਵਰਤੋਂ ਕਰਨਾ ਵਰਕਰਾਂ ਨੂੰ ਕਾਰਬਨ ਮੋਨੋਕਸਾਈਡ (ਸੀ ਓ) ਗੈਸ ਦੇ ਸੰਪਰਕ ਵਿਚ ਲਿਆ ਸਕਦਾ ਹੈ।

ਸੀ ਓ ਇਕ ਜ਼ਹਿਰੀਲੀ, ਗੰਧਹੀਣ, ਅਦਿੱਖ ਗੈਸ ਹੈ ਜਿਹੜੀ ਕਾਰਬਨ ਵਾਲੀ ਕਿਸੇ ਵੀ ਸਾਮੱਗਰੀ (ਜਿਵੇਂ ਕਿ ਲੱਕੜੀ, ਕੋਲਾ, ਤੇਲ, ਮਿੱਟੀ ਦਾ ਤੇਲ, ਗੈਸੋਲੀਨ, ਡੀਜ਼ਲ ਤੇਲ, ਨੈਚੁਰਲ ਗੈਸ, ਜਾਂ ਪ੍ਰੋਪੇਨ) ਦੇ ਪੂਰੀ ਤਰ੍ਹਾਂ ਨਾ ਜਲਣ ਕਰਕੇ ਪੈਦਾ ਹੁੰਦੀ ਹੈ। ਸੀ ਓ ਜ਼ਹਿਰ ਦੇ ਸ਼ਿਕਾਰ ਗੈਸ ਦੇਖ ਜਾਂ ਸੁੰਘ ਨਹੀਂ ਸਕਦੇ, ਇਸ ਕਰਕੇ ਉਨ੍ਹਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਉਹ ਖਤਰੇ ਵਿਚ ਹਨ।

ਸੀ ਓ ਖੂਨ ਦੀ ਟਿਸ਼ੂਆਂ ਨੂੰ ਆਕਸੀਜਨ ਲਿਜਾਣ ਦੀ ਸਮਰੱਥਾ ਵਿਚ ਦਖਲਅੰਦਾਜ਼ੀ ਕਰਦੀ ਹੈ, ਖਾਸ ਕਰਕੇ ਦਿਮਾਗ ਨੂੰ। ਸੀ ਓ ਦੀ ਜ਼ਹਿਰ ਦੇ ਅਸਰ ਵੱਖ ਵੱਖ ਵਿਅਕਤੀਆਂ ਵਿਚ ਵੱਖ ਵੱਖ ਹੁੰਦੇ ਹਨ ਅਤੇ ਇਹ ਸੰਪਰਕ ਦੀ ਮਾਤਰਾ ਅਤੇ ਲੰਬਾਈ `ਤੇ ਨਿਰਭਰ ਕਰਦੇ ਹਨ। ਸੀ ਓ ਦੀ ਜ਼ਹਿਰ ਦੀਆਂ ਨਿਸ਼ਾਨੀਆਂ ਵਿਚ ਸ਼ਾਮਲ ਹਨ:

  • ਸਿਰਦਰਦ
  • ਬਹੁਤ ਥੱਕੇ ਮਹਿਸੂਸ ਕਰਨਾ
  • ਚਿੱਤ ਕੱਚਾ ਹੋਣਾ
  • ਡੌਰ ਭੌਰ ਹੋਣਾ
  • ਚੱਕਰ ਆਉਣਾ

ਹੋਰ ਨਿਸ਼ਾਨੀਆਂ ਵਿਚ ਸਾਹ ਚੜ੍ਹਨਾ, ਛਾਤੀ ਵਿਚ ਦਰਦ ਹੋਣਾ ਅਤੇ ਤਾਲਮੇਲ ਰੱਖਣ ਤੋਂ ਅਸਮਰੱਥ ਹੋਣਾ ਹੋ ਸਕਦੀਆਂ ਹਨ। ਇਹ ਅਸਰ ਲੰਮਾ ਸਮਾਂ ਸੰਪਰਕ ਵਿਚ ਰਹਿਣ ਨਾਲ ਜ਼ਿਆਦਾ ਗੰਭੀਰ ਹੋ ਸਕਦੇ ਹਨ ਅਤੇ ਇਹ ਡਿਗ ਪੈਣ, ਕੋਮਾ ਵਿਚ ਚਲੇ ਜਾਣ ਅਤੇ ਸੀ ਓ ਦੀ ਜ਼ਿਆਦਾ ਮਾਤਰਾ ਹੋਣ ਦੀ ਸੂਰਤ ਵਿਚ ਮੌਤ ਦਾ ਕਾਰਨ ਬਣ ਸਕਦੇ ਹਨ।

ਕੰਮ ਦੀਆਂ ਕਿਹੜੀਆਂ ਥਾਂਵਾਂ ਖਤਰੇ ਵਿਚ ਹੋ ਸਕਦੀਆਂ ਹਨ?

ਗੈਰ-ਹਵਾਦਾਰ ਬੰਦ ਬਾਹਰਲੀਆਂ ਥਾਂਵਾਂ ਵਾਲੇ ਸਾਰੇ ਰੈਸਟੋਰੈਂਟ, ਬਾਰਾਂ, ਜਾਂ ਬਾਹਰ ਖਾਣ ਵਾਲੀਆਂ ਹੋਰ ਥਾਂਵਾਂ ਜਿਹੜੀਆਂ ਵੱਖਰੇ ਹੀਟਿੰਗ ਸਿਸਟਮ ਵਰਤਦੀਆਂ ਹਨ, ਖਤਰੇ ਵਿਚ ਹੋ ਸਕਦੀਆਂ ਹਨ। ਜੇ ਤੁਸੀਂ ਆਪਣੀ ਬਾਹਰਲੀ ਥਾਂ ਨੂੰ ਬੰਦ ਕਰਨ ਅਤੇ ਪ੍ਰੋਪੇਨ ਜਾਂ ਨੈਚੁਰਲ ਗੈਸ ਵਾਲੇ ਯੂਨਿਟਾਂ ਦੀ ਵਰਤੋਂ ਨਾਲ ਹੀਟ ਸਪਲਾਈ ਕਰਨ ਦਾ ਇਰਾਦਾ ਰੱਖਦੇ ਹੋ ਤਾਂ ਤੁਹਾਡੇ ਲਈ ਕਾਰਬਨ ਮੋਨੋਕਸਾਈਡ ਦੇ ਸੰਪਰਕ ਵਿਚ ਆਉਣ ਦੇ ਖਤਰੇ ਬਾਰੇ ਵਿਚਾਰ ਕਰਨਾ ਜ਼ਰੂਰੀ ਹੈ।

ਮੈਂ ਆਪਣੇ ਕੰਮ ਦੀ ਥਾਂ ਵਿਚ ਖਤਰਾ ਕਿਵੇਂ ਘਟਾ ਸਕਦਾ/ਸਕਦੀ ਹਾਂ?

ਕੰਮ-ਮਾਲਕ ਵਜੋਂ, ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਕੀ ਤੁਹਾਡੇ ਕੰਮ ਦੀ ਥਾਂ ਵਿਚ ਸੀ ਓ ਦੇ ਸੰਪਰਕ ਵਿਚ ਆਉਣ ਦਾ ਖਤਰਾ ਹੈ। ਆਪਣੇ ਕੰਮ ਦੀ ਥਾਂ ਨੂੰ ਨੇਮ ਨਾਲ ਚੈੱਕ ਕਰਨ ਅਤੇ ਇਹ ਪੱਕਾ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਹਾਡੇ ਸੇਫਟੀ ਦੇ ਤਰੀਕੇ ਅਤੇ ਅਮਲ ਖਤਰੇ ਨੂੰ ਕੰਟਰੋਲ ਕਰਦੇ ਹਨ।

ਬੰਦ ਬਾਹਰੀ ਥਾਂਵਾਂ ਨੂੰ ਗਰਮ ਕਰਨ ਵੇਲੇ ਸੀ ਓ ਦੇ ਸੰਪਰਕ ਵਿਚ ਆਉਣ ਦੇ ਖਤਰੇ ਨੂੰ ਘੱਟ ਕਰਨ ਦਾ ਸਭ ਤੋਂ ਬਿਹਤਰ ਤਰੀਕਾ, ਨੈਚੁਰਲ ਗੈਸ ਜਾਂ ਪ੍ਰੋਪੇਨ ਦੀ ਬਜਾਏ ਬਿਜਲੀ ਨਾਲ ਚੱਲਣ ਵਾਲੇ ਹੀਟਰਾਂ ਦੀ ਵਰਤੋਂ ਕਰਨਾ ਹੈ। ਬੰਦ ਬਾਹਰੀ ਥਾਂਵਾਂ ਕੁਦਰਤੀ ਹਵਾਦਾਰੀ ਨੂੰ ਵੀ ਘਟਾਉਂਦੀਆਂ ਹਨ।

ਖਾਣ ਦੀ ਬਾਹਰੀ ਥਾਂ ਨੂੰ ਗਰਮ ਕਰਨ ਲਈ ਵਿਚਾਰ ਕਰਨ ਵੇਲੇ, ਤੁਹਾਨੂੰ ਇਹ ਕਰਨਾ ਚਾਹੀਦਾ ਹੈ:

  • ਗੈਸ ਜਾਂ ਪ੍ਰੋਪੇਨ ਵਾਲੇ ਹੀਟਰਾਂ ਤੋਂ ਗੁਰੇਜ ਕਰੋ। ਇਨ੍ਹਾਂ ਨੂੰ ਬਣਾਉਣ ਵਾਲੇ ਬਹੁਤੇ ਨਿਰਮਾਤਾ ਇਹ ਕਹਿੰਦੇ ਹਨ ਕਿ ਇਹ ਹੀਟਰ ਬੰਦ ਥਾਂ ਵਿਚ ਕਦੇ ਵੀ ਵਰਤੇ ਨਹੀਂ ਜਾਣੇ ਚਾਹੀਦੇ।
  • ਖਾਣ ਵਾਲੀ ਆਪਣੀ ਥਾਂ ਦਾ ਡਿਜ਼ਾਇਨ ਧਿਆਨ ਨਾਲ ਬਣਾਉ:
    • ਥਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਗੁਰੇਜ ਕਰੋ।
    • ਕੰਧਾਂ ਇਸ ਤਰ੍ਹਾਂ ਬਣਾਉ ਕਿ ਇਹ “ਹਵਾ ਸੁਰੰਗ” ਅਸਰ ਤੋਂ ਬਚਾ ਕਰਨ।
  • ਇਹ ਪੱਕਾ ਕਰੋ ਕਿ ਤੁਸੀਂ ਅੱਗ ਅਤੇ ਬਿਜਲੀ ਤੋਂ ਸੇਫਟੀ ਦੇ ਸਹੀ ਉਪਾ ਸ਼ਾਮਲ ਕੀਤੇ ਹਨ (ਜਿਵੇਂ ਹੀਟਰਾਂ ਨੂੰ ਅੱਗ ਲੱਗਣ ਯੋਗ ਸਾਮੱਗਰੀ ਅਤੇ ਬਾਹਰ ਨਿਕਲਣ ਵਾਲੇ ਰਸਤਿਆਂ ਤੋਂ ਪਰ੍ਹਾਂ ਰੱਖੋ)।

ਆਕੂਪੇਸ਼ਨਲ ਹੈਲਥ ਐਂਡ ਸੇਫਟੀ ਰੈਗੂਲੇਸ਼ਨ ਦੇ ਇਹ ਹਿੱਸੇ ਇਸ ਖਤਰੇ ਲਈ ਸਭ ਤੋਂ ਜ਼ਿਆਦਾ ਢੁਕਵੇਂ ਹਨ।

  • ਸੈਕਸ਼ਨ 5.54 ਇਹ ਮੰਗ ਕਰਦਾ ਹੈ:
    • ਜੇ ਕੋਈ ਵਰਕਰ ਜ਼ਹਿਰੀਲੀ ਹਵਾ (ਸਮੇਤ ਸੀ ਓ ਦੇ) ਦੀ ਸੰਪਰਕ ਦੀ ਹੱਦ ਨਾਲੋਂ 50% ਜ਼ਿਆਦਾ ਸੰਪਰਕ ਵਿਚ ਆ ਸਕਦਾ ਹੈ ਤਾਂ ਸੰਪਰਕ ਕੰਟਰੋਲ ਪਲੈਨ ਲਾਗੂ ਕੀਤੀ ਜਾਣੀ ਜ਼ਰੂਰੀ ਹੈ।
    • ਸੀ ਓ ਕਿਉਂਕਿ ਰੈਗੂਲੇਸ਼ਨ ਅਧੀਨ ਇਕ ਜ਼ਹਿਰੀਲਾ ਪਦਾਰਥ ਹੈ, ਸੰਪਰਕ ਵੱਧ ਤੋਂ ਵੱਧ ਘੱਟ ਪੱਧਰ `ਤੇ ਰੱਖਿਆ ਜਾਣਾ ਜ਼ਰੂਰੀ ਹੈ।
  • ਸੈਕਸ਼ਨ 5.2 ਇਹ ਮੰਗ ਕਰਦਾ ਹੈ:
    • ਜੇ ਕੋਈ ਵਰਕਰ ਕਿਸੇ ਅਜਿਹੇ ਜ਼ਹਿਰੀਲੇ (ਬਾਇਓਲੌਜੀਕਲ) ਏਜੰਟ ਦੇ ਸੰਪਰਕ ਵਿਚ ਆ ਸਕਦਾ ਹੈ ਜਿਸ ਨੂੰ ਰੈਗੂਲੇਸ਼ਨ ਵਿਚ ਸਿਹਤ `ਤੇ ਬੁਰਾ ਅਸਰ ਪਾ ਸਕਣ ਵਾਲਾ ਖਤਰਨਾਕ ਪਦਾਰਥ ਸਮਝਿਆ ਗਿਆ ਹੈ ਤਾਂ ਜ਼ਹਿਰੀਲੇ ਏਜੰਟ ਨਾਲ ਸੰਪਰਕ ਦੇ ਖਤਰੇ ਨੂੰ ਖਤਮ ਕਰਨ ਜਾਂ ਘੱਟ ਤੋਂ ਘੱਟ ਕਰਨ ਲਈ ਲਿਖਤੀ ਤਰੀਕੇ ਤਿਆਰ ਅਤੇ ਲਾਗੂ ਕੀਤੇ ਜਾਣੇ ਜ਼ਰੂਰੀ ਹਨ।
    • ਇਹ ਜਾਣਕਾਰੀ ਵਰਕਰ ਨੂੰ ਸਪਸ਼ਟ ਰੂਪ ਵਿਚ ਦੱਸੀ ਜਾਣੀ ਜ਼ਰੂਰੀ ਹੈ।

ਮੈਂ ਵਸੀਲੇ ਕਿੱਥੇ ਲੱਭ ਸਕਦਾ/ਸਕਦੀ ਹਾਂ?

Publication Date: Jul 2021 Asset type: Risk Advisory Reference: RA 2020-05