WorkSafeBC Home

ਵਰਕਸੇਫ਼ਬੀ.ਸੀ. ਵਿਖੇ ਤੁਹਾਡਾ ਸਵਾਗਤ ਹੈ। ਮਿਹਰਬਾਨੀ ਕਰ ਕੇ ਸੱਜੇ ਪਾਸੇ ਵੱਲ ਦੇ ਵੈੱਬਕਾਸਟ ਤੇ ਕਲਿੱਕ ਕਰੋ ਜਿੱਥੇ ਪੰਜਾਬੀ ਬੋਲਣ ਵਾਲਾ ਵਰਕਸੇਫ਼ਬੀ.ਸੀ. ਦਾ ਇੱਕ ਨੁਮਾਇੰਦਾ ਸੰਖੇਪ ਵਿੱਚ ਦੱਸੇਗਾ ਕਿ ਸਾਡਾ ਸਿਸਟਮ ਕਿਵੇਂ ਚੱਲਦਾ ਹੈ, ਅਸੀਂ ਕੀ ਪੇਸ਼ ਕਰਦੇ ਹਾਂ, ਅਤੇ ਤੁਹਾਡੇ ਲਈ ਉਪਲਬਧ ਅਨੇਕਾਂ ਹੀ ਸਾਧਨ ਤੁਹਾਨੂੰ ਕਿੱਥੋਂ ਮਿਲ ਸਕਦੇ ਹਨ।

ਜੇ ਤੁਸੀਂ ਕੋਈ ਜ਼ਖਮੀ ਵਰਕਰ ਹੋ ਅਤੇ ਵਰਕਸੇਫ਼ਬੀ.ਸੀ. ਕੋਲ ਕੋਈ ਕਲੇਮ ਦਾਇਰ ਕਰਨਾ ਚਾਹੁੰਦੇ ਹੋ, ਸਾਡੇ ਨਾਲ ਟੈਲੀਕਲੇਮ ਸੈਂਟਰ (ਅੰਗਰੇਜ਼ੀ ਵਿੱਚ) ਤੇ ਸੰਪਰਕ ਕਰੋ ਜਿੱਥੇ ਵਰਕਸੇਫ਼ਬੀ.ਸੀ. ਦੇ ਪੰਜਾਬੀ ਬੋਲਣ ਵਾਲੇ ਨੁਮਾਇਦੇ ਤੁਹਾਨੂੰ ਜ਼ਖਮੀ ਹੋਣ ਦੀ ਇੱਕ ਰਿਪੋਰਟ ਭਰਨ ਅਤੇ ਕਲੇਮ ਨਾਲ ਸੰਬੰਧਤ ਚੱਲਣ ਵਾਲੀ ਕਾਰਵਾਈ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਮੌਜੂਦ ਹਨ।

ਕੀ ਤੁਸੀਂ ਆਰਜ਼ੀ ਵਿਦੇਸ਼ੀ ਵਰਕਰ ਹੋ?

ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ <em>ਵਰਕਰਜ਼ ਕੰਪੈਨਸੇਸ਼ਨ ਐਕਟ</em> ਅਧੀਨ ਸੁਰੱਖਿਆ ਮਿਲਦੀ ਹੈ ਭਾਵੇਂ ਤੁਹਾਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਕਾਨੂੰਨੀ ਹੱਕ ਤੁਹਾਡੇ ਕੋਲ ਹੈ, ਭਾਵੇਂ ਨਹੀਂ ਹੈ। ਜੇ ਕਮ ਤੇ ਤੁਹਾਡੇ ਸੱਟ-ਚੋਟ ਲੱਗ ਜਾਂਦੀ ਹੈ ਤਾਂ ਵਰਕਸੇਫ਼ਬੀ.ਸੀ. ਵੱਲੋਂ ਤੁਹਾਡੇ ਡਾਕਟਰੀ ਇਲਾਜ ਅਤੇ ਤੁਹਾਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਤੇ ਆਉਣ ਵਾਲ਼ਾ ਖ਼ਰਚ ਝੱਲਿਆ ਜਾਵੇਗਾ – ਕੈਨੇਡਾ ਵਿੱਚ ਵੀ ਅਤੇ ਤੁਹਾਡੇ ਮੂਲ ਦੇਸ਼ ਵਿੱਚ ਵੀ, ਅਤੇ ਤੁਹਾਡੀ ਤਨਖ਼ਾਹ ਦੇ ਹੋਏ ਨੁਕਸਾਨ ਬਦਲੇ ਮੁਆਵਜ਼ਾ ਵੀ ਦਿੱਤਾ ਜਾਵੇਗਾ। ਤੁਹਾਡਾ ਰੋਜ਼ਗਾਰ-ਦਾਤਾ ਤੁਹਾਡੇ ਹੱਕ ਨਹੀਂ ਰੱਖ ਸਕਦਾ।

ਕੀ ਤੁਸੀਂ ਕਿਸੇ ਆਰਜ਼ੀ ਵਿਦੇਸ਼ੀ ਕਾਮੇ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ? 

ਬ੍ਰਿਟਿਸ਼ ਕੋਲੰਬੀਆ ਵਿਚਲੇ ਸਭ ਆਰਜ਼ੀ ਕਾਮੇ <em>ਵਰਕਰਜ਼ ਕੰਪੈਨਸੇਸ਼ਨ ਐਕਟ</em> ਅਧੀਨ ਸੁਰੱਖਿਅਤ ਹਨ ਭਾਵੇਂ ਉਨ੍ਹਾਂ ਨੂੰ ਕੈਨੇਡਾ ਵਿੱਚ ਕੰਮ-ਕਾਜ ਕਰਨ ਦੀ ਇਜਾਜ਼ਤ ਹੋਵੇ ਜਾਂ ਨਾ ਹੋਵੇ। ਜੇ ਤੁਸੀਂ ਕਿਸੇ ਆਰਜ਼ੀ ਵਿਦੇਸ਼ੀ ਵਰਕਰ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ, ਤਾਂ ਉਸ ਦੀ ਤਨਖ਼ਾਹ ਲਾਜ਼ਮੀ ਤੌਰ ਤੇ ਤੁਹਾਡੇ ਪੇਰੋਲ ਦੇ ਐਲਾਨ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਜੇ ਕਿਸੇ ਆਰਜ਼ੀ ਕਰਮਚਾਰੀ ਦੇ ਕੰਮ ਵਾਲੀ ਥਾਂ ਤੇ ਸੱਟ ਲੱਗ ਜਾਵੇ, ਤੁਹਾਨੂੰ ਤਿੰਨ ਦਿਨ ਦੇ ਅੰਦਰ-ਅਂਦਰ ਇਸ ਦੀ ਇਤਲਾਹ ਵਰਕਸੇਫ਼ਬੀ.ਸੀ. ਨੂੰ ਲਾਜ਼ਮੀ ਤੌਰ ਤੇ ਦੇਣੀ ਪੈਂਦੀ ਹੈ। ਤੁਸੀਂ ਵਰਕਰ ਦੇ ਹੱਕਾਂ ਜਾਂ ਭੱਤੇ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ।