WorkSafeBC

ਜੀ ਆਇਆਂ ਨੂੰ!

ਵਰਕਸੇਫ਼ਬੀ.ਸੀ. ਵਿਖੇ ਤੁਹਾਡਾ ਸਵਾਗਤ ਹੈ। ਮਿਹਰਬਾਨੀ ਕਰ ਕੇ ਸੱਜੇ ਪਾਸੇ ਵੱਲ ਦੇ ਵੈੱਬਕਾਸਟ ਤੇ ਕਲਿੱਕ ਕਰੋ ਜਿੱਥੇ ਪੰਜਾਬੀ ਬੋਲਣ ਵਾਲਾ ਵਰਕਸੇਫ਼ਬੀ.ਸੀ. ਦਾ ਇੱਕ ਨੁਮਾਇੰਦਾ ਸੰਖੇਪ ਵਿੱਚ ਦੱਸੇਗਾ ਕਿ ਸਾਡਾ ਸਿਸਟਮ ਕਿਵੇਂ ਚੱਲਦਾ ਹੈ, ਅਸੀਂ ਕੀ ਪੇਸ਼ ਕਰਦੇ ਹਾਂ, ਅਤੇ ਤੁਹਾਡੇ ਲਈ ਉਪਲਬਧ ਅਨੇਕਾਂ ਹੀ ਸਾਧਨ ਤੁਹਾਨੂੰ ਕਿੱਥੋਂ ਮਿਲ ਸਕਦੇ ਹਨ।

ਜੇ ਤੁਸੀਂ ਕੋਈ ਜ਼ਖਮੀ ਵਰਕਰ ਹੋ ਅਤੇ ਵਰਕਸੇਫ਼ਬੀ.ਸੀ. ਕੋਲ ਕੋਈ ਕਲੇਮ ਦਾਇਰ ਕਰਨਾ ਚਾਹੁੰਦੇ ਹੋ, ਸਾਡੇ ਨਾਲ ਟੈਲੀਕਲੇਮ ਸੈਂਟਰ (ਅੰਗਰੇਜ਼ੀ ਵਿੱਚ) ਤੇ ਸੰਪਰਕ ਕਰੋ ਜਿੱਥੇ ਵਰਕਸੇਫ਼ਬੀ.ਸੀ. ਦੇ ਪੰਜਾਬੀ ਬੋਲਣ ਵਾਲੇ ਨੁਮਾਇਦੇ ਤੁਹਾਨੂੰ ਜ਼ਖਮੀ ਹੋਣ ਦੀ ਇੱਕ ਰਿਪੋਰਟ ਭਰਨ ਅਤੇ ਕਲੇਮ ਨਾਲ ਸੰਬੰਧਤ ਚੱਲਣ ਵਾਲੀ ਕਾਰਵਾਈ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਮੌਜੂਦ ਹਨ।

ਵਰਕਸੇਫ਼ਬੀ.ਸੀ. ਦੀ ਵਰਕਰਾਂ ਲਈ ਗਾਈਡ

ਇਹ ਗਾਈਡ ਸਾਡੇ ਵੱਲੋਂ ਪੇਸ਼ ਕੀਤੇ ਜਾਂਦੇ ਭੱਤਿਆਂ ਦੀਆਂ ਕਿਸਮਾਂ, ਕੰਮ ਤੇ ਵਾਪਸੀ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ, ਅਤੇ ਤੁਹਾਡੇ ਹੱਕਾਂ ਅਤੇ ਜ਼ਿੰਮੇਵਾਰੀਆਂ ਸਮੇਤ ਵਰਕਸੇਫ਼ਬੀ.ਸੀ. ਵੱਲੋਂ ਤੁਹਾਡੇ ਲਈ ਪੇਸ਼ ਸੇਵਾਵਾਂ ਦਾ ਇੱਕ ਸਾਰ ਹੈ। ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਵਧੇਰੇ ਜਾਣਕਾਰੀ ਕਿੱਥੋਂ ਹਾਸਲ ਕਰਨੀ ਹੈ।

ਵਰਕਰਾਂ ਲਈ ਗਾਈਡ (Workers Guide) ਡਾਊਨਲੋਡ ਕਰੋ (PDF 64kb/12 pages) ਪ੍ਰਕਾਸ਼ਨ #CM025

ਹਰਮਨਪਿਆਰੇ ਲਿੰਕ
(ਅੰਗਰੇਜ਼ੀ ਵਿੱਚ)

ਕੀ ਤੁਸੀਂ ਆਰਜ਼ੀ ਵਿਦੇਸ਼ੀ ਵਰਕਰ ਹੋ?

ਵਰਕਸੇਫ਼ਬੀ.ਸੀ. ਦੀ ਰੋਜ਼ਗਾਰਦਾਤਾਵਾਂ ਲਈ ਗਾਈਡ

ਆਪਣਾ ਨਾਮ ਕਿਵੇਂ ਦਰਜ ਕਰਾਉਣਾ ਹੈ, ਹਾਦਸਾ ਹੋ ਜਾਣ ਦੀ ਸੂਰਤ ਵਿੱਚ ਕੀ ਕਰਨਾ ਹੈ, ਅਤੇ ਕੰਮ ਵਾਲੀ ਇੱਕ ਸੁਰੱਖਿਅਤ ਅਤੇ ਤੰਦਰੁਸਤ ਥਾਂ ਯਕੀਨੀ ਬਣਾਉਣ ਲਈ ਕੀ ਕਰਨਾ ਹੈ, ਵਰਗੇ ਸਵਾਲਾਂ ਦੇ ਜਵਾਬਾਂ ਸਮੇਤ ਇਹ ਗਾਈਡ ਰੋਜ਼ਗਾਰ-ਦਾਤਾਵਾਂ ਲਈ ਉਪਲਬਧ ਸੇਧਾਂ ਦਾ ਸਾਰ ਦੱਸਦੀ ਹੈ। ਇਸ ਗਾਈਡ ਤੋਂ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਵਧੇਰੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ।

ਰੋਜ਼ਗਾਰ-ਦਾਤਾਵਾਂ ਲਈ ਗਾਈਡ ਡਾਊਨਲੋਡ ਕਰੋ (PDF 66kb/3 ਪੰਨੇ)

ਹਰਮਨਪਿਆਰੇ ਲਿੰਕ
(ਅੰਗਰੇਜ਼ੀ ਵਿੱਚ)

ਕੀ ਤੁਸੀਂ ਕਿਸੇ ਆਰਜ਼ੀ ਵਿਦੇਸ਼ੀ ਕਾਮੇ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ?

ਪ੍ਰਕਾਸ਼ਨ ਅਤੇ ਮਲਟੀਮੀਡੀਆ

ਐਕਰੋਬੈਟ ਰੀਡਰ ਡਾਊਨਲੋਡ ਕਰੋ ਸਾਡੇ ਪ੍ਰਕਾਸ਼ਨ ਵੇਖਣ ਲਈ ਤੁਹਾਨੂੰ ਐਕਰੋਬੈਟ ਰੀਡਰ 6.0 ਜਾਂ ਇਸ ਤੋਂ ਬਾਅਦ ਦਾ ਰੂਪਾਂਤਰ ਚਾਹੀਦਾ ਹੈ। ਇਸ ਨੂੰ ਮੁਫ਼ਤ ਡਾਊਨਲੋਡ ਕਰੋ।. (ਅੰਗਰੇਜ਼ੀ ਵਿੱਚ)